Tuesday, March 15, 2016

ਸ਼ਮਸ਼ੀਰ - ਕਿਰਪਾਨਕਾਲ ਦੇ  ਦਿਖਦੇ ਰੰਗ ਤੇ
ਪਾਈਏ ਡੂੰਘੀ ਝਾਤ।
ਜ਼ੁਲਮ ਅਰਬ ਦਾ ਢੁਕ ਰਿਹਾ
ਨਾਨਕ ਨਾਂਮ ਨਿਜਾਤ॥

ਅਰਬ ਥਲਾਂ ਤੋਂ ਢੁੱਕ ਰਹੀ
ਸੁਰਤ ਤੁਰਕ ਦੀ ਜੋ।
ਸਿਰਫ ਖੁਦਾ ਨੂੰ ਜਾਂਣ ਰਹੀ
ਪੂਰਨ ਸੱਚ ਦੀ ਲੋ॥

ਤੁਰਕ ਸੁਰਤ ਨੇਂ ਮੰਨਿਆ
ਅੱਲਾ ਸੱਚ ਅਖੀਰ।
ਧਰ ਦੀ ਹਿੱਕ ਤੇ ਵਾਹ ਰਿਹਾ
ਜਹਾਦ ਅਲਿਫ ਲਕੀਰ॥

ਅੰਤ ਜ਼ੁਲਮ ਵਿੱਚ ਪਲਟ ਕੇ
ਢਾਵੇ ਕਹਿਰ ਸਰੀਰ।
ਤੁਰਕ ਸੁਰਤ ਟਕਰਾ ਰਹੀ
ਗੁਰੂ ਨਾਂਲ ਸ਼ਮਸ਼ੀਰ॥

ਸੰਗ ਪੁਰਾਂਣ ਟਕਰਾਈ ਜਦ
ਅਰਬ ਦੀ Aੁੱਚ ਸ਼ਰਾ੍ਹ।
ਮਰਿਯਾਦਾ ਵੱਲੇ ਝੁਕ ਗਈ
ਤੱਕ ਗੁਰਮੁਖ ਪਰਮੇਸ਼ਵਰਾ੍ਹ॥

ਗੁਰੂ ਸੁਰਤ ਦਿਖਲਾ ਦਿੱਤਾ
ਧਰਤੀ ਖੁਦਾ ਭਰਪੂਰ।
ਰੋਮ-ਰੋਮ ਵਿੱਚ ਵਗ ਰਿਹਾ
ਉਹੀ ਇੱਕੋ ਨੂਰ॥

ਛਠਮ ਪੀਰ ਦੀ ਤੇਗ ਤੋਂ
ਕਲਮਾਂ ਪੜੇ ਸ਼ਹੀਦ।
ਜੱਨਤ ਢੁੱਕ-ਢੁੱਕ ਬਹੁੜਦੀ
ਕਿਰਪਾ ਅੰਤਿਮ ਦੀਦ॥

ਚਾਰੇ ਪੁੱਤਰ ਵਾਰ ਦਿੱਤੇ
ਸ਼ਹਿਰ ਅਨੰਦ ਨੂੰ ਤਜ।
ਕਲਗੀਧਰ ਨੇਂ ਰੱਖ ਲਈ
ਸੌਹ ਕੁਰਆਨ ਦੀ ਲੱਜ॥

ਸ਼ਾਹ ਬਹਾਦੁਰ ਮੰਨਿਆ
ਗੁਰੂ ਨੂੰ ਪੀਰਾਨ ਪੀਰ।
ਕੀਤੀ ਭੇਂਟ ਅਲੀ ਦੀ
ਸੈਫ  ਅਦਬ  ਸ਼ਮਸ਼ੀਰ॥

ਜ਼ਫਰਨਾਮੇ ਦਾ ਪ੍ਰਗਟਿਆ
ਤੇਜ, ਹੱਕ ਦੇ ਹੜ।
ਧਰ ਦੀ ਹਿੱਕ ਤੋਂ ਪੁੱਟ ਦਿੱਤੀ
ਜ਼ੁਲਮ ਦੀ ਅੰਤਿਮ ਜੜ॥

ਸ਼ਮਸ਼ੀਰ ਦਾ ਵਜਦ ਸਮਾ ਗਿਆ
ਕਿਰਪਾਨ ਗੁਰੂ ਦੀ ਹੋ।
ਹਉਂ ਕੁਰਬਾਂਨੇ ਸੱਜਣਾ
ਮਾਂਣੀ ਜਿਨ੍ਹਾਂ ਨੇਂ ਛੋਹ॥

No comments: