Tuesday, March 15, 2016

ਘੋਰ ਘਟਾ ਸ਼ਿਵ।

ਪੂਰੀ ਧਰਤੀ ਆਸ
ਹਾਂਨਣ ਅਰਸ਼ ਦੀ।
ਸੰਘਣੇ ਕੇਸ ਅਥਾਹ
ਧਾਰਾ ਨਾਦ ਵਰਸਦੀ॥100॥

ਭਰਿਆ ਜੋਸ਼ ਅਥਾਹ
ਡਾਢਾ ਜਟਾਧਾਰ।
ਵੱਗਣ ਪ੍ਰੇਮ ਪ੍ਰਵਾਹ
ਉੱਚ ਕੈਲਾਸ਼ ਦੁਆਰ॥101॥

ਹਠ, ਗਿਆਨ, ਉਮਾਹ,
ਕੇਸ ਨੰਦ ਸਵਾਰ।
ਨਿਰਮਲ ਕੋਮਲ ਚਾਅ,
ਸੋਭਾ ਰੁਦਰ ਅਵਤਾਰ॥102॥

ਗੂੰਜੇ ਜੋਗ ਦਾ ਜੋਸ਼
ਜਟਾਂਵਾਂ ਭਾਰੀਆਂ।
ਝਿਮਝਿਮ ਮੇਘ ਬੇ-ਹੋਸ਼
ਰੂਪ-ਸਮੁੰਦ ਤਾਰੀਆਂ॥103॥

ਬਾਜੇ ਡਉਰ ਅਪਾਰ
ਜਟਾਂਵੀ ਨਾਥ ਦੇ।
ਝਮਕਤ ਅਸਤ੍ਰ-ਸਸਤ੍ਰ
ਮੁਖ ਭ੍ਰਵਾਤ ਤੇ॥104॥

ਸੋਬਤ ਨਾਗ ਜੋਗੀਸਰ
ਕੇਸੀਂ ਰਾਜਿਆ।
ਅਰਧ ਚੰਨ ਦੀ ਚਮਕ
ਕੈਲਾਸ਼ ਨਿਵਾਜਿਆ॥105॥

ਚਾਨਣ ਘੋਰ ਜਟਾਂਵੀ
ਸੋਭਾ ਪਾਰਵਤੀ।
ਕੰਤ ਪ੍ਰੀਤ ਵਿੱਚ ਲੀਨ
ਉੱਚੀ ਨਾਰ ਸਤੀ॥106॥

ਉੱਚ ਸਥਾਨ ਵਿਰਾਜ
ਤਵਾਜ਼ੁਨ ਰੱਖਦਾ।
ਜਾਣੇ ਅਗਲਾ ਰਾਹ
ਜਟਾ - ਰਹੱਸ ਦਾ॥107॥

ਢਲਣਾਂ ਸੇਵਾ ਰਾਹ
ਜਟਾਂਵਾਂ ਅੰਤ ਵਿੱਚ।
ਹੋਣਾ ਵਜਦ ਫਨਾਹ 
ਨੇਮ ਬੇਅੰਤ ਵਿੱਚ॥108॥

ਪਾਰਵਤੀ ਜਟਾਂਵੀ 
ਭੇਤ ਇਹ ਜਾਂਣਦੀ।
ਕੇਸ ਕਰਨਗੇ ਚੌਰ
ਮੁੱਖ ਭ੍ਰਭਾਤ ਦੀ॥109॥

ਕੋਮਲ ਲਰਜ਼ਸ਼ ਅੰਤ
ਚਰਨ ਸਪਰਸ਼ਨੇ।
ਖੋਹਲੇ ਭੇਤ ਅਥਾਹ
ਨਾਨਕ ਦਰਸ ਨੇ॥110॥

ਰੁਦਰ ਵੀਣਾਂ ਦਾ ਜੋਸ਼
ਜਟਾਂਵੀ ਨੀਲਕੰਠ।
ਗੂੰਜੇ ਰਾਗ ਅਨੰਤ
ਕਦੇ-ਕਦੇ ਬੈਕੂੰਠ॥111॥

ਲਿਟ-ਲਿਟ ਅੰਦਰ ਰਾਗ
ਰੱਖਦਾ ਨਾਥ ਲੱਖ।
ਵਿੱਚ ਜਟਾਂਵਾ ਦੇ ਗੂੰਜਣ
ਭਾਸ਼ਾ ਬੋਲ ਪ੍ਰਤੱਖ॥112॥

ਚਰਣ ਰੁਹਾਨ ਸਪਰਸਣ
ਅੱਥਰੇ ਜਿਸਮ ਪਸਾਰ।
ਗੂੰਜੇ ਅਰਾਜਕਤਾ
ਹੇਠ ਗ੍ਰਸਥ ਕਾਰ॥113॥

ਖੁੱਲੇ ਕੇਸਾਂ-ਭੇਤ
ਛੁਪਿਆ ਹੇਠ ਜਟਾਂਵਾ।
ਕਰਦਾ ਮੰਜ਼ਿਲਾਂ ਤੈਅ
ਅੰਬਰੋ ਪਾਰ ਘਟਾਂਵਾ॥114॥

ਖੁੱਲੇ ਕੇਸ ਘਨਘੋਰ
ਘਟਾਂਵਾ ਕਾਲੀਆਂ।
ਪਾਰਦਰਸ਼ ਜਟਾਵਾਂ 
ਸ਼ਿਵ ਸਿਰ ਪਾਲੀਆਂ॥115॥

ਜੋਗੀਸਰ ਸੰਗ ਬੰਨੀ
ਘੋਰ ਘਟਾ ਸ਼ਿਵ।
ਲੀਨ ਸਿਰਜਣਾਂ ਨਾਰ
ਪਾਰਦਰਸ਼ ਜਟਾ ਲਿਵ॥116॥

ਸ਼ਿਵ ਜਟਾਵੀ ਪਲਸਣ
ਨਾਰੀ ਸੁਰਤ ਸੰਸਾਰ।
ਰਾਹ ਅਗਲੇਰੇ ਪਰਸਣ
ਮਾਤਾ ਰੂਪ ਪਸਾਰ॥117॥

ਜਟਾ ਕੀਤੀ ਪਰਵਾਜ਼
ਆਖਿਰੀ ਘਰ ਤੀਕ।
ਢੂੰਡੇ ਉੱਚੇ ਰਾਜ਼
ਸ਼ਬਦ ਦੇ ਦਰ ਤੀਕ॥118

ਨਾਨਕ ਨਾਂਮ ਜਟਾਂਵੀ
ਪਰਸਿਆ ਸ਼ਬਦ ਦਰ।
ਸਾਹਿਬ ਪਾਲਣਹਾਰ
ਦਰਸਣ ਅੰਤਿਮ ਘਰ॥119॥

ਉਦਾਸੀ ਸਹਿਜ ਸਨਿਆਸ
ਪਾਲਣ ਜਟਾ ਰਹੱਸ।
ਖੁੱਲਣ ਭੇਤ ਅਥਾਹ
ਹਿਰਦੇ ਸ਼ਬਦ ਰਸ॥120॥

ਛਲਕੇ ਪ੍ਰੀਤ ਝਨਾਂ
ਜਟਾਂਵਾ ਲੰਮੀਆ।
ਉੱਤਰੇ ਧਰਤ ਦੀ ਝੋਲ
ਝੂਮਰ ਸੱਮੀਆਂ॥121॥

ਖਿੱਚੇ ਸ਼ੰਕਰ ਸੁਰਤ
ਧਰਤ ਪ੍ਰੀਤ ਨੂੰ।
ਘਣੀਂ ਕੇਸਾਂ ਦੀ ਛਾਂ
ਮੁਹੱਬਤ-ਗੀਤ ਨੂੰ॥122॥

No comments: