Tuesday, March 15, 2016

ਮਥੁਰਾ-ਮੱਲ

ਘਣੇ ਮਧੂਬਨ ਲਰਜ਼ਦੇ
ਰਸਧਾਰੀ ਦੇ ਕੇਸ।
ਦੇਹੀ-ਰਸਿਕ ਵਿਸ਼ਾਲਤਾ
ਦੈਵੀ ਮਥੁਰਾ ਦੇਸ॥188॥

ਪਾਰਦਰਸ਼ ਗਿਆਨ ਸੁਰਤ
ਕੁੰਜ ਬਿਹਾਰੀ।
ਮਰਿਆਦਾ-ਵਿਰਾਟ ਪੁਰਖ
ਸੁਦਰਸ਼ਨ ਧਾਰੀ॥189॥

ਰਸਿਕ ਮਧੂਬਨ ਗੂੰਜਦਾ
ਨਾਂ ਵਿੱਚ ਇਕੱਲ ਦੇ।
ਪਾਰਦਰਸ਼ ਵਿਰਾਟ ਗਿਆਨ
ਜ਼ਬਤ ਨਾਲ ਠੱਲਦੇ॥190॥

ਗੀਤਾ ਅਤੇ ਵਿਰਾਟ ਪਰਸ਼
ਦੀਆਂ ਦੈਵੀ ਰਾਹਵਾਂ।
ਮਧੂਬਨੀ ਜੀਵਾਤਮਾ
ਤੇ ਕਾ੍ਹਨ ਦੀਆਂ ਛਾਵਾਂ॥191॥

ਦੇਹੀ; ਆਤਮਾਂ ਹੋ ਰਹੇ
ਸ਼ਪਰਸ਼ ਵਿਰਾਟ ਨਾਂਲ।
ਅਨੂਪ ਰੂਹਾਂ ਦੀ ਰਾਸ
ਗੂੰਜਣ ਦੈਵੀ ਤਾਲ॥192॥

ਆਤਮਨ ਦਾ ਰਕਸ
ਵਰਿੰਦਰਾ ਘਣਾ ਬਣ।
ਢੁੱਕਣ ਵਜਦ ਕਦਮ
ਰਸਿਕ ਦੈਵੀ ਸ਼ਰਣ॥193॥

ਧਰਤੀ ਹੁਸਨ ਸਮੂਹ
ਅਰਪਣ  ਵਣਾਂ ਨੂੰ।
ਤਰਸਣ ਪ੍ਰੀਤ ਦੇ ਰਾਹ
ਅੰਤਿਮ ਛਿਣਾਂ ਨੂੰ॥194॥

ਬੇ-ਮਰਿਆਦਾ ਵਹਿਣ ਅਥਾਹ
ਕਾ੍ਹਨ ਅੰਤ ਠੱਲਦਾ।
ਝੁਕ-ਝੁਕ ਸੁæਕਰ ਮਨਾਂਵਾ
ਮਥੁਰਾ-ਮੱਲ ਦਾ॥195॥

ਮਧੁਰ ਕੇਸ ਸ੍ਰੀ ਕ੍ਰਿਸ਼ਨ ਦੇ
ਜਿਉ ਬੰਸੀ ਦੇ ਰਾਗ।
ਗਊ ਸੁਰਤ ਸੀ ਪਲ ਰਹੀ
ਚਰਨੀ ਉੱਚ ਅਨੁਰਾਗ॥196॥

ਕਾ੍ਹਨ ਚਰਾਵੇ ਗਉ
ਜਮੁਨਾਂ ਕੰਢੜੇ।
ਗਊ ਸੁਰਤ ਪਸਾਰ
ਚਰਨੀ ਠੰਢੜੇ॥197॥

ਨਾਰੀ ਚੇਤਨ ਰਾਜ਼
ਸਮਾਇਆ ਗਊ ਝੁੰਢ।
ਖੋਲੇ ਭੇਤ ਅਥਾਹ
ਗਵਾਲਾ ਕੁੰਡਲ ਘੁੰਢ॥198॥

ਗਉ ਭੇਤ, ਅਥਾਹ
ਨਾਰੀ - ਮਰਿਆਦਾ।
ਕਾ੍ਹਨ ਭਯੋ ਰਖਵਾਲ
ਪੂਰੀ ਫਰਿਆਦਾ॥199॥

No comments: