Sunday, April 26, 2009

ਮਾਹੀਆ॥

ਮਾਹੀਆ॥

ਅਸਾਂ ਤੱਕਿਆ ਜਮਾਲ ਕੋਈ,
ਜੋਗੀਆਂ ਨੂੰ ਜਾ ਕੇ ਪੁੱਛੋ
ਸਾਡੇ ਦਿਲ ਦਾ ਸਵਾਲ ਕੋਈ॥

ਚੰਨ ਤੱਕਿਆ ਕਰੀਰਾਂ ਨੇ,
ਝੋਕ ਗ਼ਰੀਬ ਦੀ ਤੇ
ਸੁੱਟੇ ਫੁੱਲ ਫਕੀਰਾਂ ਨੇਂ॥

ਐਡੀ ਰਾਤ ਕਿਉਂ ਕਾਲੀ ਏ,
ਅਯੁੱਧਿਆ ਦਾ ਚੰਨ ਟੁਰ ਗਿਆ
ਵਣਾਂ ਵਿੱਚ ਦੀਵਾਲੀ ਏ॥

ਦੋ ਚਰਨ ਆਕਾਸ਼ਾਂ ਦੇ
ਧਰਤੀ ਤੇ ਆਂਣ ਟੁਰਦੇ
ਕੱਟੇ ਜਾਲ ਪਿਆਸਾਂ ਦੇ॥

ਮਹਿਲੀਂ ਸੁੰਨ ਕੁਰਲਾਂਦੀ ਏ
ਚਰਨਾਂ ਦੀ ਧੂਲ ਪ੍ਰਭੂ
ਸੀਆ ਕੇਸ ਸਜਾਂਦੀ ਏ॥

2 comments:

ਕਾਵਿ-ਕਣੀਆਂ said...

ਚੰਨ ਤੱਕਿਆ ਕਰੀਰਾਂ ਨੇ,
ਝੋਕ ਗ਼ਰੀਬ ਦੀ ਤੇ
ਸੁੱਟੇ ਫੁੱਲ ਫਕੀਰਾਂ ਨੇਂ॥

ਕਿੰਨਾ ਕਮਾਲ ਦਾ ਲਿਖਿਆ ਜਨਾਬ, ਬਹੁਤ ਸਕੂਨ ਮਿਲ਼ਿਆ ਪੜ੍ਹ ਕੇ.......ਰੱਬ ਰਾਖਾ!

Balbir Atwal said...

thanks kamal,