Friday, March 14, 2008

ਬਾਬੁਲ ਦੀ ਦੁਆ

ਬਾਬੁਲ ਦੀ ਦੁਆ

ਚਾਂਦੀ ਦੀ ਬੇੜੀ ਸੋਨੇ ਦੇ ਚੱਪੂ
ਅੰਬਰਾਂ ‘ਚ ਰਹੇ ਸੀ ਚਲਾ ।
ਆਸਾ ਦੀ ਲੈਅ ਤੇ, ਮਮਤਾ ਦੇ ਬੋਲਾਂ ਨੇ
ਝੋਲੀ ‘ਚ ਲਿਆ ਇਹ ਪੁਆ ।

ਲਾਲ ਤੇ ਤੇਰਾ ਅੰਬਰਾਂ ਦਾ ਰਾਜਾ
ਹੀਰੇ ਦੇ ਪਲਘਾਂ ਤੇ ਪਿਆ ।
ਪਰੀਆਂ ਦੇ ਦੇਸਾਂ ‘ਚੌ ਬਾਬਲ ਦੀ ਚੁੱਪ ਨੇਂ
ਦਸਤਕ ਦੇ ਲਿਆ ਸੀ ਬੁਲਾ ।

ਘੋਰ ਕਿਤੇ ਬਣਾਂ ਵਿੱਚ, ਦੁਨੀਆਂ ਤੋਂ ਚੋਰੀ
ਬੁੱਕਲ ‘ਚ ਲਿਆ ਮਾਂ ਲੁਕਾ ।
ਸੋਦਰ ਦੇ ਬੋਲ , ਬਾਂਹਾਂ ਦਾ ਝੂਲਾ
ਦਿੱਤਾ ਏ ਅੰਮੜੀ ਸੁਲਾ ।

ਬਾਬਲ ਤੇ ਤੇਰਾ ਰਾਹਾਂ ਦਾ ਰਾਜਾ
ਲਿਆਵੇਗਾ ਰਿਜਕ ਕਮਾ ।
ਰੁੱਖੜੀ ਮਿੱਸੜੀ ਲਾਲੋ ਦੀ ਰੋਟੀ
ਪਲੇਗਾ ਰਾਜਾ ਇ੍ਹਨੂੰ ਖਾ ।

ਸੁੱਚਾ ਇਹ ਮੁਖੜਾ, ਸੱਚੇ ਦੇ ਦੇਸੋਂ ,
ਟੁਰੇਗਾ ਸੱਚੇ – ਸੁੱਚੇ ਰਾਹ ।
ਲੱਖਾਂ ਹੀ ਕਾਦਰ ਦੀ ਕੁਦਰਤ ਦੇ ਜਲਵੇ ,
ਬਾਬੁਲ ਦੀ ਨਿੱਕੀ ਜਹੀ ਦੁਆ ।

ਬਲਬੀਰ ਸਿੰਘ ਅਟਵਾਲ

No comments: