Friday, March 14, 2008

ਰਾਹੀ

ਹਰੀਆਂ - 2 ਕਣਕਾਂ ਦੇ ਖੁੱਲੇ – 2 ਹਾਰ ਹੋ ,
ਨਿੱਕੇ– 2 ਸਿੱਟਿਆਂ ਦੇ ਅੱਥਰੈ ਉਲਾਰ ਹੌ ॥

ਘਣਘੋਰ ਬਣਾਂ ਵਿੱਚ ਪੌਣ ਪਈ ਸੂ਼ਕਦੀ
ਨਿੱਕੀ ਕੋਈ ਬੂਟੀ ਪਈ ਕਰਦੀ ਸਿ਼ੰਗਾਰ ਹੋ ॥

ਸੱਤਰੰਗੇ ਵਣਾਂ ਕੋਲੋ ਰਾਹੀ ਜਾਵੇ ਟੁਰਿਆ
ਸੰਭਲੀ ਮਲੂਕਾ ਕਿਤੇ ਹੋਵੀਂ ਨਾਂ ਖੁਆਰ ਹੋ ॥

ਅਕਲਾਂ ਤੇ ਸਮਝਾਂ ਦੇ ਲੰਮੇ – ਲੰਮੇ ਰਾਹਾਂ ਦੀ
ਨਿੱਕੇ ਨਿੱਕੇ ਕਦਮਾਂ ਨੇਂ ਬੁੱਝ ਲੈਣੀ ਸਾਰ ਹੋ ॥

ਦੂਰ – 2 ਦੇਸਾਂ ਚ ਅਜਬ ਜਹੀ ਧਰਤ ਤੇ
ਕਿਸੇ ਪਾਕ ਪੈਰਾਂ ਦਿੱਤੀ ਮਹਿਕ ਖਿਲਾਰ ਹੋ ॥*

ਉਸੇ ਰੱਬੀ ਨੂਰ ਨਾਂਲ ਜੱਗ ਸਾਰਾ ਪਿਆ ਵੱਸੇ
ਲੱਗੇ ਨਾਂ ਬਿਗਾਨਾਂ ਸੱਤ ਸਾਗਰਾਂ ਤੋਂ ਪਾਰ ਹੋ ॥

ਮੇਰੀ – 2 ਕਹਿ ਕੇ ਰਾਹੀ ਧਰਤ ਤੇ ਪੈਰ ਰੱਖੇ
ਨਸ਼ਾ ਇਹ ਇਲਾਹੀ ਖੇਡ ਜਿਸਮਾਂ ਤੋ ਪਾਰ ਹੋ ॥

ਬਲਬੀਰ ਸਿੰਘ ਅਟਵਾਲ ।
ਬਰੈਪਟਨ

* ਗੁਰੁ ਨਾਨਕ ਸਾਹਿਬ ਜੀ ਦੀਆਂ ਉਦਾਸੀਆਂ ਦੀ ਪ੍ਰਤੀਕਮਈ ਵਰਤੌ ।

No comments: