Friday, March 14, 2008

“ਬਰ ਦੋ ਆਲਮ ਸ਼ਾਹ ਗੁਰੁ ਗੋਬਿਂਦ ਸਿੰਘ”


“ਬਰ ਦੋ ਆਲਮ ਸ਼ਾਹ ਗੁਰੁ ਗੋਬਿਂਦ ਸਿੰਘ”

ਕੁੱਝ ਦਿਨ ਪਹਿਲਾ ਮੈ ਡਿਕਸੀ ਗੁਰੁ ਘਰ ਕੋਲੋ ਗੁਜ਼ਰ ਰਿਹਾ ਸੀ । ਗੁਰੁ ਘਰ ਦਾ ਨਿਸ਼ਾਨ ਸਾਹਿਬ ( ਤਕਰੀਬਨ 134 ਫੁੱਟ ਉਚਾ) ਗਗਨ ਚ ਇਲਾਹੀ ਸ਼ਾਨ ਨਾਲ ਝੂਮ ਰਿਹਾ ਸੀ । ਨਿਸ਼ਾਨ ਸਾਹਿਬ ਤੇ ਖੰਡੇ ਦਾ ਨਿਸ਼ਾਨ ਰੱਬੀ ਕਰਾਮਾਤਾਂ ਦੀਆਂ ਬਖਸਿ਼ਸ਼ਾਂ ਧਰਤੀ ਤੇ ਕਰ ਰਿਹਾ ਸੀ । ਇਲਾਹੀ ਭੇਦ ਉਸਦੀਆਂ ਲਹਿਰਾ ਚੋਂ ਖੁੱਲ – 2 ਜਾ ਰਹੇ ਸਨ । ਬਖਸਿ਼ਸ਼ਾਂ ਦਾ ਸੁਆਂਤ ਰਸ ਹਵਾ ਚ ਘੁਲ ਬ੍ਰਹਮੰਡ ਨੂੰ ਪਵਿੱਤਰ ਕਰ ਰਿਹਾ ਸੀ। ਕੇਨੇਡਾ ਦੀ ਸਰਜ਼ਮੀਨ ਤੇ ਗੁਰੁ ਦੇ ਹੁਕਮ ਤੇ ਬਖਸਿ਼ਸ਼ ਦਾ ਇਹ ਰੂਪ ਜ਼ਮੀਨ ਦੇ ਰਗੋ ਰੇਸ਼ੇ ਤੇ ਰੱਬੀ ਨੂਰ ਦੀਆਂ ਬਖਸਿ਼ਸ਼ਾ ਕਰ ਰਿਹਾ ਸੀ ।ਇਸ ਨੂਰੀ ਸੂਆਂਤ ਰਸ ਦੀਆਂ ਕੁੱਝ ਕੂ ਬੂੰਂਦਾਂ ਮੇਰੇ ਤੇ ਵੀ ਆ ਪਈਆਂ । ਮੇਰੇ ਸਰੀਰ ਚੋ ਲੱਖਾਂ ਝਰਨਾਹਟਾਂ ਇੱਕੋ ਵਾਰੀ ਲੰਘ ਗਈਆਂ , ਸੰਭਲਣਾਂ ਮੁਸ਼ਕਿਲ ਹੋ ਗਿਆ । ਅਨੇਕਾਂ ਹੀ ਖਿਆਲ ਤੇ ਅਨੇਕਾਂ ਹੀ ਦ੍ਰਿਸ਼ ਮੇਰੇ ਮਨ ਚੋ ਬਿਜਲਈ ਗਤੀ ਨਾਲ ਲੰਘ ਗਏ। ਉਹਨਾ ਝਲਕਾਰਿਆਂ ਚੋ ਇੱਕ ਮੈਂ ਆਪਦੀ ਨਜ਼ਰ ਕਰ ਰਿਹਾਂ ਹਾਂ ।
ਦੁਪਹਿਰ ਦਾ ਸਮਾਂ ਹੈ । ਜੰਗ ਦਾ ਮੈਦਾਨ ਹੈ । ਘਮਸਾਂਣ ਦਾ ਯੁੱਧ ਹੋ ਰਿਹਾ ਹੈ।ਆਸੇ ਪਾਸੇ ਧੂੜ ੳੁੱਡ ਰਹੀ ਹੈ । ਸਿਰਾਂ ਤੇ ਦਸਤਾਰਾਂ ਸਜਾਈ ਸਧਾਰਨ ਕੱਪੜਿਆਂ ਚ ਖਾਲਸਾਈ ਫੋਜ ਮੁਗਲਾਂ ਨਾਂਲ ਜੰਗ ਲੜ ਰਹੀ ਹੈ । ਮੁਗਲ ਜਿਆਦਾ ਘੋੜਿਆ ਤੇ ਸਵਾਰ ਹਨ ਤੇ ਕੱਝ ਕੁ ਤਾਂ ਹਾਥੀਆਂ ਤੇ ਵੀ ਸਵਾਰ ਹਨ । ਸਿਖਾਂ ਦੇ ਘੋੜੇ ਕਮਜੋ਼ਰ ਜਹੇ ਹਨ ਤੇ ਖੁਦ ਸਿੱਖਾਂ ਦੀ ਸਰੀਰਕ ਹਾਲਤ ਵੀ ਕਮਜੋਰ ਜਹੀ ਹੈ । ਜਿਵੇ ਕਾਫੀ ਦਿਨਾਂ ਤੋ ਲੰਗਰ ਮਸਤ ਰਹੇ ਹੋਣਗੇ । ਫਿਰ ਵੀ ਸਿੱਖ ਕਿਸੇ ਜਲੋ ਚ ਲੜ ਰਹੇ ਹਨ। ਸਤਿ ਸ੍ਰੀ ਅਕਾਲ ਦੇ ਜੈਕਾਰੇ ਗੂਂਜ ਰਹੇ ਹਨ । ਰਣ ਤੱਤੇ ਚ ਖੁਨ ਦੀ ਹੋਲੀ ਖੇਡੀ ਜਾ ਰਹੀ ਹੈ । ਦੁਨੀਆਂ ਦੀਆਂ ਦੋ ਬਿਹਤਰੀਨ ਕੌਮਾਂ ਆਪਣਾਂ ਲੋਹਾ ਟਕਰਾਅ ਰਹੀਆਂ ਹਨ। ਸ਼ੂਰਬੀਰ ਬੀਰਗਤੀ ਨੂੰ ਪ੍ਰਾਪਤ ਹੋ ਰਹੇ ਹਨ। ਮੁਗਲਾਂ ਨੂੰ ਆਪਣੇ ਬਾਹੂਬਲ ਤੇ ਮਾਂਣ ਹੈ ਤੇ ਸਿੱਖ ਕਿਸੇ ਇਲਾਹੀ ਜਲੌ ਥੱਲੇ ਲੜ ਰਹੇ ਹਨ।
ਤੇ ਔਹ ਦੇਖੋ – ਨੀਲੇ ਵਸਤਰ ਪਾਈ , ਕੇਸਰੀ ਦਸਤਾਰ ਸਜਾਈ ਹੱਥ ਚ ਸ੍ਰੀ ਸਾਹਿਬ ਫੜੀ ਨੀਲੇ ਘੋੜੇ ਤੇ ਸਵਾਰ ਕੋਈ ਆ ਰਿਹਾ ਹੈ। ਘੋੜੇ ਦੇ ਉੱਪਰ ਬਾਜ ਉਡ ਰਿਹਾ ਹੈ। ਇਹ ਦੋ ਦੁਨੀਂ ਦਾ ਪਾਤਸ਼ਾਹ, ਕਲਗੀਧਰ ਪਾਤਸ਼ਾਹ ਆਪ ਹੈ । ਜੋ ਧਰਤੀ ਦੇ ਸਭ ਤੌ ਜ਼ਰਖ਼ੇਜ਼ ਪਲ ( ਯੁੱਧ ) ਨੂੰ ਨਿਵਾਜਣ ਆ ਰਿਹਾ ਹੈ। ਪਾਤਸ਼ਾਹ ਦੀ ਆਮਦ ਨਾਲ ਸਿੱਖ ਚ ਅੰਤਾਂ ਦੀ ਤਾਕਤ ਆ ਗਈ । ਉੁਹ ਦੂਣੇ ਚੌਣੇ ਹੋ ਕੇ ਲੜਨ ਲੱਗੇ। ਕਈ ਜ਼ਖਮੀ ਸਿੰਘ ਉੱਠ ਖੜੇ ਹੋਏ । ਇੱਕ – ਇੱਕ ਸ਼ੂਰਬੀਰ ਦਸ ਦਸ ਨਾਲ ਲੜ ਰਿਹਾ ਸੀ । ਯੂੱਧ ਭਖ ਉੱਠਿਆ । ਅਸਮਾਨ ਚ ਸੂਰਜ ਦੇ ਰੱਥ ਨੇ ਆਪਣੀਆਂ ਲਗ਼ਾਮਾਂ ਖਿੱਚ ਲਈਆਂ । ਪੌਣ ਆਪਣਾਂ ਸਾਹ ਰੋਕ ਕੇ ਖੜ ਗਈ ਤੇ ਬ੍ਰਹਮੰਡ ਦਾ ਮੂੰਂਹ ਅੱਡਿਆ ਗਿਆ । ਸਮੁੱਚੀ ਧਰਤੀ ਪਾਤਸ਼ਾਹ ਦੇ ਘੋੜੇ ਦੀਆਂ ਸੁੰਮਾਂ ਦੇ ਹਿੱਸੇ ਆਉਣ ਬਿਹਬਲ ਹੋਣ ਲੱਗੀ । ਸਾਰੀ ਧਰਤੀ ਨੇ ਆਪਣੇ ਆਪ ਨੂੰ ਇੱਕ ਨੁਕਤੇ ਤੇ ਲਿਆ ਕੇ ਪਾਤਸ਼ਾਹ ਦੇ ਘੋੜੇ ਦੇ ਸੂੰਮਾਂ ਦਾ ਸ਼ਪਰਸ਼ ਪਾਉਣ ਲਈ ਆਪਣੇ ਆਪ ਨੂੰ ਪੱਲਾ ਅੱਡੀ ਆਂਣ ਖੜਾ ਕੀਤਾ । ਤੇ ਦੋ ਦੁਨੀ ਦਾ ਪਾਤਸ਼ਾਂਹ , ਧਰਤੀ ਦਾ ਆਖਿਰੀ ਪੈਗੰਬਰ ਧਰਤੀ ਦੀ ਸਭ ਤੋ ਜ਼ਰਖ਼ੇਜ਼ ਯਾਦ ਤੇ ਆਪਣੀ ਬਖਸਿ਼ਸ਼ ਕਰ ਰਿਹਾ ਹੇ । ਉਸਦੀ ਰਹਿਮਤ ਭਰੀ ਕਿਰਪਾਨ ਲੱਖਾਂ ਹੀ ਸ਼ਰਧਾਲੂਆਂ ਤੇ ਬਖ਼ਸਿ਼ਸ਼ ਕਰ ਰਹੀ ਹੈ । ਉਸਦੇ ਕਦੇ ਨਾਂ ਖਤਮ ਹੌਣ ਵਾਲੇ ਤਰਕਸ਼ ਚੋ ਮਿਹਰਾਂ ਦਾ ਮੀਂਹ ਵਸ ਰਿਹਾ ਹੈ । ਉਸਦੀ ਤਲਵਾਰ ਦੀ ਧਾਰ ਅਜ਼ਮਾੳਣ ਲਈ ਇੱਕ ਤੋ ਇੱਕ ਸ਼ੂਰਬੀਰ ਅੱਗੇ ਵਧ ਰਿਹਾ ਹੈ ਤੇ ਕ੍ਰਿਤਾਰਥ ਹੋ ਰਿਹਾ ਹੈ । ਨਿਸ਼ਚੈ ਹੀ ਜਿੱਤ ਸਿੱਖਾਂ ਦੀ ਹੁੰਦੀ ਹੈ । ਪਰ ਉਹ ਕਿੰਨੇ ਵਡਭਾਗੇ ਨੇ ਜਿਨ੍ਹਾ ਦਾ ਕਲਮਾਂ ਪਾਤਸ਼ਾਹ ਦੀ ਕਿਰਪਾਨ ਤੇ ਤੀਰਾਂ ਦੀਆਂ ਨੋਕਾਂ ਨਾਲ ਪੜਿਆ ਗਿਆ।


ਬਲਬੀਰ ਸਿੰਘ ਅਟਵਾਲ

ਬਰੈਪਟਨ

No comments: