Wednesday, May 7, 2008

"ਕਉਡੀ ਪਾਂਉਂਦੇ ਗੱਭਰੂ ਦੇ ਨਾਂ"



ਮਿੱਟੀ ਝੁਕ ਮੱਥੇ ਤੇ ਲਾਈ
ਲਿਆ ਗੁਰਾਂ ਦਾ ਨਾਂ।
ਕਉਡੀ ਪਾਉਣ ਲਈ ਪੈਰ ਜੋ ਪੁੱਟਿਆ
ਗੂਂਜੀ ਥਾਪ ਫਿਜ਼ਾਂ॥

ਦਗ-ਦਗ ਕਰਦਾ ਮੁੱਖ ਸ਼ੇਰ ਦਾ
ਪੱਬ ਨਾਂ ਲਗਦੇ ਠਾਂਹ।
ਧਰਤੀ ਨਾਲ ਪ੍ਰੀਤਾਂ ਪੱਕੀਆਂ
ਸੀਨੇਂ ਜੋ਼ਰ ਝਨਾਂ॥

ਗਾਮੇਂ ਦੀ ਕੁੱਲ ਜ਼ਾਤ ਦਾ ਹਾਣੀਂ
ਪਲਿਆ ਠੰਡੜੀ ਛਾਂ।
ਵੈਰ-ਵਿਰੋਧ ਨਾਂ ਮੂਲੋਂ ਨੇੜੇ
ਕਉਡੀ ਪਾਰ ਦੀ ਥਾਂ॥

ਪਾਰ ਲਕੀਰੋਂ ਫੱਕਰ ਜਾਵੇ
ਹਿਰਦੇ ਰੱਬ ਦਾ ਨਾਂ।
ਪੰਜੇ ਚਿੱਤ ਕੀਤੇ ਉਸ ਖੱਨੇ
ਮੁੜਿਆ ਕੰਢ ਉਤਾਂਹ॥

ਡਾਢਾਂ ਮੱਲ ਗੁਸਾਂਈਏ ਦਾ
ਫਸੇ ਨਾਂ ਜੁ਼ਲਫ਼ ਦੀ ਛਾਂ।
ਕੀਕਂਣ ਜਿਸਮ ਕਮਾਇਆ ਉੱਚਾ
ਪੁੱਛਣ ਯੋਗੀ ਆ॥

ਗੁਰ ਅੰਗਦ ਮੇਰੇ ਅੰਗ-ਸੰਗ ਵੱਸੇ
ਉੱਤਰਾਂ ਜਦੋ ਮੈਦਾਂ
ਵਿਰਲਾ ਕੋਈ ਰਾਜ਼ ਇਹ ਜਾਂਣੇ
ਤੋਰਾਂ ਲਟਕੰਦੜੀਆਂ॥



ਬਲਬੀਰ ਸਿੰਘ ਅਟਵਾਲ
07 ਮਈ 2008

2 comments:

Dilbeer singh said...

kya baat hai bhaaji...

Dilbeer singh said...

hor bhajji parivar kidan.., sab vadhiya ne...