ਚੋੜੇ ਮੱਥੇ ਛਲਕਦਾ
ਲਪ- ਲਪ ਨੂਰ ਨਬੀ।
ਕੰਬਲੀ ਕਾਲੀ ਕੱਜਿਆ
ਡੁੱਲਦਾ ਹੁਸਨ ਰੱਬੀ॥ 59॥
ਕੰਬਲੀ ਕਾਲੀ ਚਮਕਦੀ
ਵਿੱਚ ਰਾਤਾਂ ਚਾਨਣੀਆਂ।
ਅਰਬ ਧਰਤ ਸੁਹਾਗਣੀ
ਸ਼ਬਰਾਤਾਂ ਮਾਂਨਣੀਆ॥ 60॥
ਕਾਲੀ ਕੰਬਲੀ ਕੱਜਿਆ
ਰਸੂਲ ਦਾ ਜਿਸਮ ਅਪਾਰ।
ਨੈਣ ਦੁਨੀ ਕਰ ਸਕਣ ਨਾਂ
ਚਾਨਣ ਨਾਮੁਦਾਰ॥ 61॥
ਜਿਨ ਨੈਂਨਨ ਮੇਂ ਪ੍ਰੀਤ ਹੈ
ਤਿਨ ਕਾਲੀ ਕੰਬਲੀ ਲੋਅ।
ਥ਼ਲ ਉਜਿਆਰਾ ਕਰ ਰਿਹਾ
ਕੰਬਲੀ ਕਾਲੀ ਜੋ॥ 62॥
ਕਾਲੀ ਕੰਬਲੀ ਨਬੀ ਦੀ
ਥਲ ਸੁਰਤ ਦਾ ਜੋਸ਼।
ਕਰਮ ਹਜ਼ੂਰ ਦੇ ਬੰਨਿਆ
ਜ਼ਬਤ ਸ਼ਰਾ ਦੇ ਠੋਸ॥ 63॥
ਕਾਲੀ ਕੰਬਲੀ ਜਪ ਰਹੀ
ਉੱਚੜਾ ਹਿਰਾਂ ‘ਚ ਜਾਪੁ।
ਪ੍ਰੀਤ ਥਲਾਂ ਦੀ ਤਰਸ ਦੀ
ਪੂਰਨ ਕਿਸੇ ਮਿਲਾਪ॥ 64॥
from a long poem..
1 comment:
Gur Fathe Pajji...,
Kamal ae
Post a Comment