Sunday, January 18, 2009

GURU GOBIND SINGH JI MAHARAJ.

ਗੋਦਾਵਰੀ ਦੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਲਈ ਅਰਦਾਸ
ਤੇ ਗੁਰੂ ਸਾਹਿਬ ਦੀ ਅਕਾਲ ਆਮਦ

ਵਿੱਚ ਅਕਾਲ ਤਾਂ ਗੂੰਜਦਾ

ਗੁਰ ਨਿਰੰਕਾਰ ਦਾ ਨਾਂ।

ਧਰਤ ਵੀ ਬੱਝੀ ਹੁਕਮ ‘ਚ

ਜਾਂਣੇ ਉੱਚੜੀ ਥਾਂ॥


ਜਿੱਤ ਕੇ ਕੁੱਲ ਕਾਇਨਾਤ ਨੂੰ

ਅੰਤਿਮ ਛਿਣ ਵਰਤਾ।

ਧੁਰ ਚੇਤਨ ਦੇ ਹਿਰਦੇ ਵਿੱਚ

ਏਕ ਨਾਮ ਧੜਕਾ॥


ਪਰਮਹੰਸਾ ਦਾ ਕਾਫਿਲਾ

ਲੈ ਟੁਰਿਆ ਅੱਜ ਗੁਰੂ।

ਕੁੱਲ ਬ੍ਰਹਮੰਡ ਹੀ ਹੋ ਰਿਹਾ

ਸੂਖਮ ਦੇਹ ਗੁਰੂ॥


ਸਦੀਆਂ ਪਹਿਲਾਂ ਨੂਰ ਸੀ

ਟੁਰ ਗਿਆ ਦੁਰੇਡੇ ਰਾਹ।

ਪੂਰਾ ਹੋ ਕੇ ਆਂਵਦਾ

ਕਾਲ ਦਾ ਸਫਰ ਮੁਕਾ॥


ਜੈ-ਜੈ ਕਾਰ ਗੂੰਜ ਉੱਠੀ

ਗੁਰੂ-ਗੁਰੂ-ਗੁਰੂ।

ਕਦਮ ਜੋ ਪੁੱਟਿਆ ਗੁਰੂ ਨੇਂ

ਅਬਚਲ ਵਾਂਗ ਧੁਰੂ॥


ਹਾੜ ਦੀ ਰੁੱਤੇ ਪੌਣ ਸੀ

ਰੁਮਕ-ਰੁਮਕ ਰਹੀ ਵਗ।

ਮੇਘੇ ਨੇਂ ਫੁਰਮਾਨ ਪਾਇਆ

ਉੱਚੜੇ ਚਰਨੀਂ ਲਗ॥


ਰੁਣਂ-ਝੁਣਂ ਲਾਇਆ ਬੱਦਲਾਂ

ਹਰੇ ਕਚੂਰੀ ਰੁੱਖ।

ਰੰਗ ਚਲੂਲੇ ਰੰਗ ਹੋ

ਮਿਟਣ ਕਲਜੁਗੀ ਦੁੱਖ॥


ਗੂੜਾ ਰੰਗ ਜ਼ਮੀਨ ਦਾ

ਹੋਇਆ ਗੂੜਾ ਹੋਰ।

ਰੰਗ ਇਲਾਹੀ ਛਲਕਿਆ

ਖੜਗਧਾਰੀ ਦੀ ਤੋਰ॥


ਦੋ ਜਹਾਨੀ ਜਿੱਤ ਦਾ

ਕਾਫਿਲਾ ਇਹ ਪ੍ਰਤੀਕ।

ਮਰਦ ਅਗੰਮੜੇ ਮੇਟ ਦਿੱਤੀ

ਵਿਰੁੱਧ ਦੀ ਅੰਤਿਮ ਲੀਕ॥


ਸੱਭੇ ਰੰਗ ਸਮਾ ਗਏ

ਗੂੜੇ ਰੰਗ ਸਨੇਹ।

ਕੁੱਲ ਕਾਇਨਾਤ ਹੀ ਧੜਕਦੀ

ਗੁਰੂ ਦੀ ਪਾਵਨ ਦੇਹ॥


ਤਾਰ ਰਬਾਬ ਦੇ ਗੂੰਜ ਰਹੇ

ਰਾਗ ਕੋਈ ਸੁਖਨ ਭਰੇ।

ਐ ਸੀ ਲਾ ਲ

ਤੁਝ ਬਿਨ ਕਵਨ ਕਰੇ॥


ਦੱਸੇ ਸੁਖਨ ਗੋਦਾਵਰੀ

ਬੱਦਲਾਂ ਰੁਣ- ਝੁਣਿਆਂ।

ਅੰਬਰੀ ਪਾਂਣੀ ਉੱਛਲੇ

ਪ੍ਰਭ ਆਗਮ ਸੁਣਿਆ॥


ੳੱਛਲ-ੳੁੱਛਲ ਗੋਦਾਵਰੀ

ਤੱਕਦੀ ਪਈ ਰਾਹਾਂ

।ਕਦ ਮਾਹੀ ਨੇਂ ਕਰਨੀਆ

ਚਰਨਾਂ ਦੀਆਂ ਛਾਂਵਾ॥


ਜਾਗੇ ਕਦੋ ਅਹਿੱਲਿਆ

ਵਗਦੀ ਇਹ ਗੰਗਾ।

ਯੁਗਾਂ-ਯੁਗਾਂ ਤੋ ਛੋਹ ਤੇਰੇ

ਚਰਨਾਂ ਦੀ ਮੰਗਾਂ॥


“ਕਿਉ ਨਦੀਏ ਐਂ ਉੱਛਲਦੀ”

ਕਿਹਾ ਧਰਤ ਧਰਵਾਸ।

ਸੈ ਯੁੱਗਾਂ ਤੋਂ ਸਿਸਕਦੀ

ਹਰ ਹਿਰਦੇ ਇਹ ਆਸ।


ਨਦੀ ਕਿਹਾ “ਸੁਣ ਧਰਤੀਏ

ਲੇਖ ਮੇਰੇ ਗਏ ਜਾਗ।

ਸਾਗਰ ਵਧਦਾ ਆਂਵਦਾ”

ਉੱਛਲਣ ਨਦੀ ਦੇ ਭਾਗ॥


ਜਾਂਣੀ-ਜਾਣ ਕਰਤਾਰ ਨੇਂ

ਸੁਣੀ ਗੋਦਾਵਰੀ ਹੇਕ।

ਮਾਤਾ ਜੀ ਲੈ ਨਾਲ ਤੁਰੇ

ਨਾਲੇ ਸਿੰਘ ਬਿਬੇਕ॥


ਜਦ ਇਹ ਰੱਤੜਾ ਕਾਫਿਲਾ

ਵਧਿਆ ਵੱਲ ਨਦੀ।

ਛੱਲਾਂ ਮੁੜ-ਮੁੜ ਚੜਦੀਆਂ

ਕ੍ਰਿਪਾ ਚਰਨਨ ਦੀ॥


ਪਹੁੰਚੇ ਨਦੀ ਦੇ ਕੰਢੜੇ

ਰੱਤੇ ਇਸ਼ਕ ‘ਚ ਲਾਲ।

ਹਉਂ ਨਿਮਾਂਣੀ ਢਹਿ ਪਈ

ਚਰਨਾਂ ਤੇ ਚਉਫਾਲ॥


ਗੁਰਾਂ ਨੇ ਡੇਰਾ ਲਾ ਲਿਆ

ਕੰਢੜੇ ਨਦੀ ਦੇ ਹੋ।

ਸ੍ਰਿਸ਼ਟੀ ਰੱਜ-ਰੱਜ ਮਾਂਣਦੀ

ਚਰਨਾਂ ਦੀ ਖੁਸ਼ਬੋ॥


ਢੁੱਕੀ ਰਾਤ ਤੇ ਤਾਰਿਆਂ

ਜੁੜ-ਜੁੜ ਗਾਏ ਗੀਤ।

ਨਿਰਧਨ ਦੀ ਪੁਕਾਰ ਸੁਣ

ਮਿਲੇ ਪੁਰਾਂਣੇ ਮੀਤ॥


ਰਸ ਰੁਹਾਂਨ ‘ਚ ਲਸ ਗਏ

ਮਾਖਿਉ ਮਿੱਠੇ ਫਲ।

ਚਰਨੀ ਸੁੱਤਾ ਗੁਰੂ ਦੇ

ਯੁੱਗਾਂ ਤੋਂ ਚਲਦਾ ਜਲ॥


ਅਮ੍ਰਿਤ ਵੇਲਾ ਹੋ ਗਿਆ

ਤਾਰੇ ਵਿੱਚ ਅਕਾਸ਼।

ਗੁਰੂ ਦੇ ਮੁੱਖ ਤੋਂ ਲੈ ਰਹੇ

ਰਸ ਭਿੰਨੜਾ ਪ੍ਰਕਾਸ॥


ਅਮ੍ਰਿਤ ਵੇਲੇ ਸੱਜਿਆ

ਡੇਰਾ ਅਨੰਦਪੁਰ ਵਾਂਗ।

ਰੱਤੜੇ ਚੋਲੇ ਮਾਹੀ ਕਰਦਾ

ਪੁਰਨ ਸ੍ਰਿਸ਼ਟੀ-ਤਾਂਘ॥


ਅਮ੍ਰਿਤ ਵੇਲੇ ਘੁਲ ਗਿਆ

ਪੋਂਣੀ ਰਾਗ ਆਸਾਵਰੀ।

ਆਏ ਮਿਲ ਗੁਰਸਿੱਖ ਆਏ

ਮਿਲ ਰਾਵੀ ਤੇ ਗੋਦਾਵਰੀ॥


ਦੂਰੋਂ – ਨੇੜਿਉ ਸੰਗਤਾਂ

ਢੁੱਕਣ ਚਰਨ ਹਜ਼ੂਰ।

ਲੰਗਰ ਧੁਰ ਦਾ ਵਰਤਦਾ

ਨਾਨਕ ਨਦਰ ਦਾ ਨੂਰ॥


ਅਬਚਲ ਨਗਰ ‘ਚ ਕਰ ਲਿਆ

ਅੰਤਿਮ ਗੁਰੂ ਪੜਾਅ।

ਲੱਖਾਂ ਚੋਜ ਗੁਰੂ ਦੇ ਉੱਚੇ

ਧਰਤ ਨੇਂ ਮਾਂਣੇ ਆ॥


ਉੱਚ-ਪੁਰਾਂਣ ਸਥਾਂਨ ਤੇ

ਬੇਠੇ ਮਾਤਾ ਜਾ।

ਸਦੀਆਂ ਪਹਿਲਾਂ ਗੂੰਜਿਆ

ਜਿੱਥੇ ਭਗੋਤੀ ਨਾਂ॥


ਕੰਘੇ ਰਾਂਹੀ ਸਵਰ ਗਏ

ਖੁੱਲੇ ਕੇਸ ਭਗਾਉਤ।

ਸਿਰ ਤੇ ਪੱਲਾ ਸਿਮਰਦਾ

ਪੁਰਖ ਅਕਾਲ ਦੀ ਜੋਤ॥


ਮਨ , ਸਰਰਿ ਤੇ ਧਿਆਨ ਦਾ

ਜ਼ੋਰ ਪਿਆ ਵਿੱਚ ਨਾਦ।

ਸ਼ਬਦ ਗਿਆਨ ਵਿੱਚ ਢਲ ਗਿਆ

ਹੋ ਅਨਾਹਦ ਨਾਦ॥


ਜੋਤ ਮਾਤਾ ਦੀ ਉੱਚੜੀ

ਚਰਨ ਗੁਰਾਂ ਦੇ ਲੀਨ।

ਬਖਸਿ਼ਸ਼ ਪਾਇਆ ਗੁਰੂ ਦੀ

ਖਾਲਸਾ ਲਾਲ ਪ੍ਰਾਬੀਨ॥


ਹੱਥੀਂ ਕਰ ਤਿਆਰ ਪ੍ਰਸ਼ਾਦਾ

ਛਕਾਇਆ ਗੁਰਾਂ ਨੂੰ ਮਾਂ।

ਨਾਨਕ ਜੋਤ ‘ਚ ਢਲ ਗਈ

ਆਦਿ ਭਗੋਤੀ ਥਾਂ॥


ਜਦ ਇਹ ਤੱਕੀ ਧਰਤ ਨੇ

ਉੱਚੀ ਨਵੀ ਨੁਹਾਰ।

ਬਲ-ਬਲ ਜਾਵੇ ਕਾਲ ਦਾ

ਰੋਮ-ਰੋਮ ਕਰਤਾਰ॥


ਗੂੜੇ ਰਿਸ਼ਤੇ ਸਾਂਝ ਪਾਈ

ਧਰਤੀ ਨਾਂਲ ਗੁਰੂ।

ਕੁੱਲ ਬ੍ਰਹਮੰਡ ਹੀ ਹੋ ਰਿਹਾ

ਸੂਖਮ ਦੇਹ ਗੁਰੂ॥


ਅਬਚਲ ਨਗਰੀ ਘੁੱਗ ਵਸੇ

ਗੁਰੂ ਸਪਰਸ਼ ਦੇ ਮੋਹ।

ਹੀਰਾ ਘਾਟ, ਨਗੀਨੜਾ

ਮਾਂਣੇ ਉੱਚੜੀ ਛੋਹ॥


ਮੋਰ ਬੰਬੀਹੇ ਖੋਲਦੇਗੱ

ਝੜੇ ਭੇਤ ਸੀ ਜੋ।

ਕਣਂ-ਕਣਂ ਧਰ ਦਾ ਮੋਲਦਾ

ਸਿਮਰਨ ਦੀ ਖੁਸ਼ਬੋ॥

iewk lMmI kivqf `cO[[[[[

2 comments:

Prabhsharanbir Singh said...
This comment has been removed by a blog administrator.
Dilbeer singh said...

Bahut vadhiya paaji..,
Bemisal, kamal