Saturday, April 5, 2008

“ਬਹਾਰ”

ਹਰੇ-ਕਚੂਰੀ ਰੰਗ ਰੁੱਖਾਂ ਦੇ
ਠੰਡੜੀ-2 ਛਾਂ।
ਕੋਮਲ ਪੱਤੀਆਂ ਝੂਮਰ ਪਾਇਆਂ
ਨਾਚ ਅਨੰਤ ਜਵਾਂ॥

ਬੇਪਰਵਾਹੀਆਂ ਮੇਲਾ ਲਾਇਆ
ਛੂਹਿਆ ਗੀਤ ਰਵਾਂ।
ਪੁਰੇ ਦੀ ਵਾ ਦੇ ਤੀਖਣ ਬੁੱਲੇ
ਦਿੱਤੇ ਨਾਗ਼ ਜਗਾ॥

ਟਾਹਣੀ-ਟਾਹਣੀ , ਪੱਤੀ-ਪੱਤੀ
ਰੋਮ-ਰੋਮ ਰਿਹਾ ਗਾ।
ਹਾੜਾ ਈ ਬੇਖ਼ਬਰੇ ਢੋਲਾ
ਸਾਡੇ ਵਿਹੜੇ ਆ॥

ਫਰ-ਫਰ ਕਰਦੀ ਜਿੰਦ ਨਿਮਾਂਣੀ
ਉਡ-ਉਡ ਜਾਵੇ ਜਾਂ।
ਵਿੱਚ ਪਤਾਂਲਾਂ ਖੋ ਜਾਵਣ ਦਾ
ਨਾਂ ਕੋਈ ਖੋ਼ਫ ਰਤਾ॥

ਦੋ ਘੜੀਆਂ ਲਈ ਚੜੀ ਜਵਾਨੀ
ਨੱਚ, ਕੁੱਦ-ਲੈ ਗਾ।
ਸਿ਼ਖ਼ਰ ਤੇ ਮੱਚਿਆ ਅੱਡੀ- ਟੱਪਾ
ਰੁਕ ਜਾ ਢੋਲ ਜਰਾ॥

**************
ਬਲਬੀਰ ਸਿੰਘ ਅਟਵਾਲ
5 ਅਪ੍ਰੈਲ 08

1 comment:

Dilbeer singh said...

bahut vadhiya bhajji...