ਬਾਬੁਲ ਦੀ ਦੁਆ
ਚਾਂਦੀ ਦੀ ਬੇੜੀ ਸੋਨੇ ਦੇ ਚੱਪੂ
ਅੰਬਰਾਂ ‘ਚ ਰਹੇ ਸੀ ਚਲਾ ।
ਆਸਾ ਦੀ ਲੈਅ ਤੇ, ਮਮਤਾ ਦੇ ਬੋਲਾਂ ਨੇ
ਝੋਲੀ ‘ਚ ਲਿਆ ਇਹ ਪੁਆ ।
ਲਾਲ ਤੇ ਤੇਰਾ ਅੰਬਰਾਂ ਦਾ ਰਾਜਾ
ਹੀਰੇ ਦੇ ਪਲਘਾਂ ਤੇ ਪਿਆ ।
ਪਰੀਆਂ ਦੇ ਦੇਸਾਂ ‘ਚੌ ਬਾਬਲ ਦੀ ਚੁੱਪ ਨੇਂ
ਦਸਤਕ ਦੇ ਲਿਆ ਸੀ ਬੁਲਾ ।
ਘੋਰ ਕਿਤੇ ਬਣਾਂ ਵਿੱਚ, ਦੁਨੀਆਂ ਤੋਂ ਚੋਰੀ
ਬੁੱਕਲ ‘ਚ ਲਿਆ ਮਾਂ ਲੁਕਾ ।
ਸੋਦਰ ਦੇ ਬੋਲ , ਬਾਂਹਾਂ ਦਾ ਝੂਲਾ
ਦਿੱਤਾ ਏ ਅੰਮੜੀ ਸੁਲਾ ।
ਬਾਬਲ ਤੇ ਤੇਰਾ ਰਾਹਾਂ ਦਾ ਰਾਜਾ
ਲਿਆਵੇਗਾ ਰਿਜਕ ਕਮਾ ।
ਰੁੱਖੜੀ ਮਿੱਸੜੀ ਲਾਲੋ ਦੀ ਰੋਟੀ
ਪਲੇਗਾ ਰਾਜਾ ਇ੍ਹਨੂੰ ਖਾ ।
ਸੁੱਚਾ ਇਹ ਮੁਖੜਾ, ਸੱਚੇ ਦੇ ਦੇਸੋਂ ,
ਟੁਰੇਗਾ ਸੱਚੇ – ਸੁੱਚੇ ਰਾਹ ।
ਲੱਖਾਂ ਹੀ ਕਾਦਰ ਦੀ ਕੁਦਰਤ ਦੇ ਜਲਵੇ ,
ਬਾਬੁਲ ਦੀ ਨਿੱਕੀ ਜਹੀ ਦੁਆ ।
ਬਲਬੀਰ ਸਿੰਘ ਅਟਵਾਲ
Subscribe to:
Post Comments (Atom)
No comments:
Post a Comment