ਮਹਾਰਾਜਾ ਰਣਜੀਤ ਸਿੰਘ
ਫਿਰ ਸਮਿਆਂ ਦਾ ਦਸਤੂਰ ਗਿਆ ।
ਕੋਈ ਚੜ੍ਹ ਲੈਲਾ ਤੇ ਤੂਰ ਗਿਆ॥
ਇੱਕ ਲਸ਼ਕਰ ਕੋਹ ਸ਼ਮਸ਼ੀਰਾਂ ਦਾ
ਲੰਘ ਅਟਕੋਂ ਪਾਰ ਹਜ਼ੂਰ ਗਿਆ॥
ਇੱਕ ਸਾਂਝ ਅਕਾਲ ਨਾਂਲ ਪਾਲਣ ਦਾ
ਤੁਰ ਦੂਰ ਅੰਦੇਸ਼ੀ ਨੂਰ ਗਿਆ॥
ਤੇਰੇ ਤੇਜ ਨਾਂਲ ਭਖਦੇ ਮਸਤਕ ਤੇ
ਲੱਗੇ ਫਿੱਕਾ ਜਿਹਾ ਕੋਹਿਨੂਰ ਪਿਆ॥
ਇੱਕ ਪਹਿਰੇਦਾਰ ਹਰਿਮੰਦਰ ਦਾ
ਇੱਕ ਕੌਮ ਦਾ ਤੁਰ ਗ਼ਰੂਰ ਗਿਆ॥
ਕਿਤੇ ਖ਼ਾਕ ਸੰਗਤ ਦੇ ਚਰਨਾਂ ਦੀ
ਕਿਤੇ ਸ਼ਾਨਾਂ ਸ਼ਾਹ ਮਗ਼ਰੂਰ ਜਿਹਾ॥
ਠੱਲ ਕਾਂਗ ਗ਼ਾਜ਼ੀ ਦੇ ਕਹਿਰਾਂ ਦੀ
ਕਰ ਨਜ਼ਰ ਪੰਜਾਬ ਮਾਮੂਰ ਗਿਆ॥
ਬਲਬੀਰ ਸਿੰਘ ਅਟਵਾਲ
No comments:
Post a Comment