ਹਜ਼ਰਤ ਈਸਾ ਪ੍ਰਗਟਿਆ
ਮੋਤ ਨਿਯਮ ਤੋ ਪਾਰ।
ਕੋਮਲ ਪ੍ਰੀਤ 'ਚ ਲਰਜ਼ਦਾ
ਬਖ਼ਸ਼ੇ ਮੋਤ-ਮੰਝਧਾਰ॥ 35॥
ਖਿਲਿਆ ਫੁੱਲ ਪੀ੍ਰਤ ਦਾ
ਤੱਕ ਹਿੰਸਕ ਮੋਤ ਦਾ ਰੂਪ।
ਸੂਲੀ ਉੱਤੇ ਚੜ ਗਿਆ
ਪਰਮਅਨੰਦ ਸਰੂਪ॥ 36॥
ਉੱਚੀ ਪਰੀਤ ਨਿਭਾ ਰਿਹਾ
ਪ੍ਰੇਮ ਨਾਂ ਹੋਇ ਫਨਾਹ।
ਚੜ ਸੂਲੀ ਤੇ ਫੈਲਿਆ
ਅਨੰਤ ਬ੍ਰਹਮੰਡੀਂ ਨਾਂ॥ 37॥
ਪੂਰਨ ਪਰਮ ਅਨੰਦ ਸੁਰਤ
ਮਰਨੇ ਹੀ ਤੇ ਹੋਇ।
"ਨਾਨਕ ਐਸੀ ਮਰਨੀ ਜੋ ਮਰੈ
ਤਾ ਸਦ ਜੀਵਨ ਹੋਇ"॥ 38॥
ਕੇਸ ਸੁਨਹਿਰੀ ਈਸਾ ਦੇ
ਪਾਲਣ ਪ੍ਰੇਮ ਦੀ ਲਾਜ।
ਲਾਲੀ ਬ੍ਰਹਮੰਡ ਬਖਸ਼ਦਾ
ਸਿਰ ਕੰਡਿਆਂ ਦਾ ਤਾਜ॥ 39॥
ਤਾਜ ਸੁਨਹਿਰੀ ਸੀਸ ਤੇ
ਕੂਕ-ਕੂਕ ਰਿਹਾ ਦੱਸ।
ਸਿਰ ਧਰ ਤਲੀ ਤੇ ਚੱਲਣਾਂ
ਪ੍ਰੀਤ ਦਾ ਅਸਲ ਰਹੱਸ॥ 40॥
ਪਾਂਧੀ ਮਾਰਗ ਪ੍ਰੀਤ ਦੇ
ਜਾਂਨਣ ਏਕੋ ਰਾਹ।
ਤੱਤੀ ਤਵੀ ਤੇ ਰੇਤ ਰਿਹਾ,
ਕੋਈ ਕੇਸਾਂ ਵਿੱਚ ਪੁਆ॥ 41॥
ਸੁਨਹਿਰੇ ਕੇਸੀ ਸਜ ਰਿਹਾ,
ਜੋ ਕੰਡਿਆਂ ਦਾ ਤਾਜ।
ਮੋਤ ਕਹਿਰ ਨੂੰ ਬਖਸ਼ਦਾ
ਪ੍ਰੀਤਾਂ ਦਾ ਸਰਤਾਜ॥ 42॥
ਮੋਤਾਂ ਦੇ ਇਸ ਕਹਿਰ ਤੋਂ
ਜਿਸਮ ਮਸੀਹ ਦਾ ਪਾਰ।
ਸੂਲੀ ਬਾਅਦ ਸੀ ਮੁੜ ਤੱਕੀ
ਉੱਚੀ ਧਰਤ ਨੁਹਾਰ॥ 43॥
ਨਬੀ ਹਜ਼ੂਰ ਨੇ ਮੰਨਿਆ
ਈਸਾ ਅੰਤਿਮ ਸੱਚ।
ਰੋਜ਼ ਹਸ਼ਰ ਦੇ ਗੂੰਜਣਾਂ
ਇਮਾਮ ਦਾ ਇਹੀ ਰਹੱਸ॥ 44॥
ਗਹਿਰ ਡੁੰਘਾਣੀ ਮੋਤ ਤੇ
ਅਰਸ਼ੀ ਪ੍ਰੀਤ ਦਾ ਮੀਂਹ।
ਨੇਮ-ਸ਼ਰਾ-ਯਹੂਦੀਅਤ
ਕੀਹ ਜਾਂਣੇ ਇਹ ਕੀ॥ 45॥
ਮੋਤ ਪੇਤਲਾ ਸੱਚ ਹੈ
ਇਕਹਰਾ ਭੈਅ ਵਿਕਰਾਲ।
ਪ੍ਰੀਤ ਪੈਗੰਬਰੀ ਤੋੜਦੀ
ਇਸਦੇ ਤਿੱਖੜੇ ਜਾਲ॥ 46॥
ਕੰਡਿਆਂ ਦਾ ਜੋ ਤਾਜ ਕੇਸਾਂ ਤੇ
ਗੁੱਝੜੇ ਕਰੇ ਸੰਕੇਤ।
ਸੱਚੀ ਪ੍ਰੀਤ ਦੇ ਪਾਂਧੀਆਂ
ਦੇਣੇ ਸੀਸ ਧਰਮ ਹੇਤ॥ 47॥
ਕੇਸ ਧਰਤ ਤੇ ਬਨਣਗੇ
ਜਦ ਸਗਲ ਰੁਹਾਨ-ਵਹਾਅ।
ਪਰਮਾਤਮ ਦੇ ਰੂਪ ਦਾ
ਚੜਨਾਂ ਧਰਤ ਨੁੰ ਚਾਅ॥ 48॥
ਸ਼ਰਾ ,ਨੇਮ ਨੇ ਪਲਟ ਕੇ
ਜ਼ੁਲਮ ਕਮਾਂਉਣਾਂ ਜਦ।
ਕੇਸ-ਪ੍ਰੀਤ ਤੇ ਹੋਣਗੇ
ਤੀਖਣ ਹਮਲੇ ਤਦ॥ 49॥
ਪਾਕਿ ਸ਼ਹਾਦਤ ਗੂੰਜਣੀਂ
ਕਾਲ ਦੇ ਹਰ ਪੜਾਅ।
ਕੇਸਾਂ ਸੰਗ ਪ੍ਰੀਤ ਨੇ
ਨਿਭਣਾਂ ਅੰਤਿਮ ਰਾਹ॥ 50
Subscribe to:
Post Comments (Atom)
No comments:
Post a Comment