“ਧੀ ਵਲੋਂ ਬਾਬੁਲ ਦੇ ਨਾਂ”
ਵੇ ਤੂੰ ਕਿਹਨਾਂ ਦੇਸਾਂ ਦਾ
ਵਾਸੀ ਵੇ ਬਾਬੁਲਾ ।
ਤੇਰੇ ਦਰਸ ਬਿਨਾਂ
ਰੂਹ ਉਦਾਸੀ ਵੇ ਬਾਬੁਲਾ ॥
ਜਿਨਾਂ ਰਾਹਾਂ ਦੇ ਨਸੀਬੀ
ਅਸੀਸ ਨਾਂ ਤੈਂਡੀ ।
ਉਨ੍ਹਾ ਰਾਹਾਂ ਤੇ ਜਿੰਦ
ਰੁਲ ਜਾਸੀ ਵੇ ਬਾਬੁਲਾ ॥
ਸਾਡੇ ਗੁੱਡੀਆਂ-ਪਟੋਲਿਆਂ ਦੀ
ਕਦਰ ਨਾਂ ਹੋਈ ।
ਹੋਏ ਬੋਲ ਕੁਬੋਲ
ਲੱਖ-ਚੁਰਾਸੀ ਵੇ ਬਾਬੁਲਾ ॥
‘ਕਵ਼ਲ ਨੈਣਾਂ’ ਦੇ ਸਾਗਰਾ ‘ਚੋਂ
ਬੂੰਦ ਨਾਂ ਛਲਕੀ ।
ਅਸਾਂ ਹੰਝੂਆਂ ‘ਚ ਉਮਰ
ਲੰਘਾਸੀ ਵੇ ਬਾਬੁਲਾ ॥
ਮੈਂਡੀ ਬਾਲ ਉਮਰ ‘ਚ
ਤੈਂਡਾ ਪੰਧ ਮੁੱਕ ਗਿਆ ।
ਕਿੰਝ ਹੋਵੇਗੀ
ਬੰਦ-ਖੁਲਾਸੀ ਵੇ ਬਾਬੁਲਾ ॥
ਕਿਸੇ ਚਾਂਦੀ ਦੀਆਂ ਰੱਸੀਆਂ ਦਾ
ਜਾਲ ਵਿਛਾਇਆ।
ਮੈਂ ਤੱਤੜੀ ਦੀ ਜਿੰਦ
ਹੋਰ ਫਾਸੀ ਵੇ ਬਾਬੁਲਾ ॥
ਇੱਕ ਪੀੜ ਡਂਘੇਰੀ
ਇੱਕ ਪੀੜ ਡਂਘੇਰੀ
ਦੂਜਾ ਆਸਰਾ ਨਾਂ ਕੋਈ ।
ਗੂੰਜੇ ਸੁੰਨ ਮੇਰੇ
ਚਹੁ ਪਾਸੀ ਵੇ ਬਾਬੁਲਾ ॥
ਇਸ ਸੁੰਨ-ਮਸੁੰਨ ਵਿੱਚ
ਬੋਲ ਅਗੰਮੀ ।
ਕਦੇ-ਕਦੇ ਆਸਰਾ
ਦੇ ਜਾਸੀ ਵੇ ਬਾਬੁਲਾ ॥
ਮੇਰੀ ਸੁਰਤ ‘ਚ ਚਮਕਣ
ਨਕਸ਼ ਤੁਸਾਂ ਦੇ ।
ਪਏ ਖੁੱਲਦੇ ਨੇ ਭੇਦ
ਅਕਾਸੀ ਵੇ ਬਾਬੁਲਾ ॥
‘ਕਵ਼ਲ ਨੈਣਾਂ’ ਦੇ ਸਾਗਰਾ ‘ਚੋਂ
ਬੂੰਦ ਜੋ ਛਲਕੀ ।
ਮੈਂ ਭਈ ਸਾਹਿਬ ਦੀ
ਦਾਸੀ ਵੇ ਬਾਬੁਲਾ ॥
ਬਲਬੀਰ ਸਿੰਘ ਅਟਵਾਲ
2 comments:
Really appreciate you veere...head down to you
Post a Comment