ਓ ਸ਼ਹਿਰ ਮੁਲਤਾਨ ਦੇ ਫੱਕਰੋ
ਤੱਕੋ ਪੀਰਾਨ ਪੀਰ।
ਲੱਖਾਂ ਝੁਕਣ ਨਿਆਂਮਤਾ
ਉੱਚੜੇ ਚਰਨ ਫਕੀਰ॥
ਹੋ ਭਰਿਆ ਬਾਟਾ ਦੁੱਧ ਦਾ
ਸੱਕਰ ਘੁਲੇ ਫਕੀਰ।
ੳੁੱਤੇ ਫੁੱਲ ਕੋ ਮਹਿਕਦਾ
ਮੋਲਾ਼ ਨਾਨਕ ਪੀਰ॥
ਕਿਉਂ ਰੰਗ ਹਉਮੇ ਵਿੱਚ ਰੰਗਿਆ
ਇਹ ਬਾਂਣਾ ਉੱਚ ਫਕੀਰ।
ਓ ਕਦਮ ਅਕਾਲ ਦੇ ਉੱਤਰੇ
ਦੱਸਣ ਰਾਹ ਅਖੀਰ॥
ਹੋ ਤਿੜਕ-ਤਿੜਕ ਕੇ ਟੁੱਟ ਗਈ
ਗ੍ਹੜ ਮੁਲਤਾਨ ਕੀ ਭੀਤ।
ਚਰਨੀ ਉੱਚੜੇ ਢਹਿ ਪਏ
ਰਿਹਾ ਨਾਂ ਕੋ ਬਿਪਰੀਤ॥
ਤੇਰੇ ਉੱਚੜੇ ਦਰਸ ਵੇ ਨਾਨਕਾ
ਖੋਲਣ ਬੰਦ ਦੁਆਰ।
ਧੰਨ ਸੂ ਦੇਸ ਸੁਹਾਵਣਾ
ਜਿਤ ਕਦਮ ਪਿਆ ਕਰਤਾਰ॥
ਜਾਗੀ ਮਿੱਟੀ ਮੁਲਤਾਨ ਦੀ
ਛੂਹ ਕੇ ਉੱਚੜੇ ਚਰਨ।
ਓ ਪੀਰ, ਫਕੀਰ ਤੇ ਔਲੀਏ
ਮਾਂਨਣ ਉੱਚੜੀ ਸ਼ਰਨ॥
ਕਿੰਝ ਕੋਈ ਰਹੇ ਅਭਿੱਜੜਾ
ਸ਼ਬਦ ਦੀ ਮਹਿਕ ਫਿਜ਼ਾਂ।
ਜੱਨਤ ਢੁਕ-ਢੁਕ ਬਹੁੜਦੀ
ਉੱਚੀ ਮੁਲਤਾਂਨ ਦੀ ਥਾਂ॥
19 ਜੁਲਾਈ 08